Monday 3 January 2011

ਯਾਰ ਪਾਉਣਗੇ ਭੰਗੜਾ ਦੁਨੀਆਂ ਖੜ੍ਹ ਖੜ੍ਹ ਤੱਕੂਗੀ

ਬ੍ਰਮਿੰਘਮ: ਪਿਛਲੇ ਦਿਨੀਂ 31 ਦਸੰਬਰ ਨੂੰ ਮੂਵੀ ਬਾਕਸ ਨੇ ਯੂਨੀਕ ਸਾਉਂਡ ਰੋਡ ਸ਼ੋਅ ਦੀ ਨਵੀਂ ਸੰਗੀਤ ਸੀ. ਡੀ. 'ਯਾਰ (ਇਲੈਕਟਰਿਕ)' ਇਕ ਵਿਸ਼ਾਲ ਸਮਾਗਮ ਰਚ ਕੇ ਬੜੀ ਧੂਮ ਧਾਮ ਨਾਲ ਕੀਤੀ।ਇਸ ਸੀ. ਡੀ. ਦੇ ਗੀਤਾਂ ਨੂੰ ਪ੍ਰਸਿੱਧ ਗਾਇਕ ਨਿਰਮਲ ਸਿੱਧੂ ਨੇ ਗਾਇਆ ਹੈ ਤੇ ਗੀਤਾਂ ਦੇ ਬੋਲ ਪੰਜਾਬ ਟੈਲੀਗ੍ਰਾਫ ਦੇ ਸਾਹਿਤ ਸੈਕਸ਼ਨ ਦੇ ਸੰਪਾਦਕ ਬਲਰਾਜ ਸਿੱਧੂ ਨੇ ਲਿਖੇ ਹਨ। ਵਰਣਨਯੋਗ ਹੈ ਕਿ 2007 ਵਿਚ ਯੂ ਐਸ ਆਰ ਦੀ ਜਾਰੀ ਹੋਈ ਟੇਪ 'ਦੀ ਐਲਬਮ' ਦੇ ਗੀਤਾਂ ਦੀ ਰਚਨਾ ਵੀ ਬਲਰਾਜ ਸਿੱਧੂ ਨੇ ਹੀ ਕੀਤੀ ਸੀ ਅਤੇ ਉਸ ਸੀ. ਡੀ. ਵਿਚਲੇ ਦੋ ਗੀਤ ਬਹੁਤ ਹਿੱਟ ਹੋਏ ਸਨ, ਇਕ 'ਪਾਗਲ ਤੇਰੀ ਸੂਰਤ ਤੱਕਦੇ ਤੱਕਦੇ'(ਗਾਇਕ ਰਣਵੀਰ ਰਾਣਾ) ਅਤੇ ਦੂਜਾ ਅੰਗਰੇਜ਼ ਅਲੀ ਦਾ ਗਾਇਆ 'ਊਧਮ ਸਿੰਘ ਧੋਖਾ'
ਪ੍ਰੈਸ ਨੂੰ ਸੰਬੋਧਨ ਕਰਦਿਆਂ ਨਿਰਲਮ ਸਿੱਧੂ ਨੇ ਦੱਸਿਆ ਕਿ ਜਦੋਂ ਮੈਂ ਬਲਰਾਜ ਸਿੱਧੂ ਦਾ ਲਿਖਿਆ ਤੇ ਅੰਗਰੇਜ਼ ਅਲੀ ਦੁਆਰਾ ਗਾਇਆ ਗੀਤ 'ਨੱਚਦੀ ਦੇ' ਸੁਣਿਆ ਤਾਂ ਮੇਰਾ ਦਿਲ ਕੀਤਾ ਕਿ ਮੈਂ ਵੀ ਕਦੇ ਬਲਰਾਜ ਸਿੱਧੂ ਦਾ ਕੋਈ ਗੀਤ ਗਾਵਾਂ। ਲੇਕਿਨ ਮੇਰੀ ਇਹ ਸੱਧਰ ਐਨੀ ਛੇਤੀ ਪੂਰੀ ਹੋ ਜਾਵੇਗੀ, ਇਸਦਾ ਮੈਨੂੰ ਅੰਦਾਜ਼ਾ ਹੀ ਨਹੀਂ ਸੀ। ਬ੍ਰਿਟ ਏਸ਼ੀਆ ਟੀ. ਵੀ. ਚੈਨਲ 833 ਤੋਂ ਇਲਾਵਾ ਸਰੋਤੇ ਇਸ ਗੀਤ ਦਾ ਆਈ ਟਿਉਨ ਅਤੇ ਯੂ ਟਿਉਬ ਤੋਂ ਵੀ ਆਨੰਦ ਮਾਣ ਸਕਦੇ ਹਨ।

Balraj Sidhu with Pakistani singer Nooran Lal

Balraj Sidhu with Narinder (Dillagi, Trouble TV, Big Brother *)

Balraj Sidhu with Neena Vadyia (T V star)
Yaar (Electric) Lyrics
Ho Ke Yaar Bali Sab Kathe te ik Mehfil launi ah
Tere na te mitran ne har boli pauni ah
Dekh lavange takat kahri sanu dakugi
Yaar paunge bhangra duniya khar khar takugi…

Khul jane ne Bhead ni sare apne pyaaran de
Jadon ane wali tha te lage nisahane yaaran de
Itt wargi eh yaari sadi tahion pakugi…

Pyaar sade nu la eke ta sarh jana lokan ne
Fikar kari na jatt ne khundiyan kariayan nokan ne
Kismet vi apa nu ik duje wal dhakugi…

Gal sun London diye kurie, ahwen ho na tati thandi
Sadi vi hai midland wich ghadi puri chandi
Akhar fakhar nikal jau jad farh ke jatt ne chandi
Rup ne thal jana ja bhar bhar muthiyan vandi
Rup ne rehna nahi…

Ha…an! Iki duki nu tan farh ke kudh chattka lange
Je panga pae giya thakra bai Balraj bulah lange
Fanier koi fan na sade muhre chakugi….
Lyrics: Balraj Sidhu (balrajssidhu@yahoo.co.uk)
Singer: Nirmal Sidhu
Music: USR

ਯਾਰ ਪਾਉਣਗੇ ਭੰਗੜਾ

ਹੋ ਕੇ ਯਾਰ ਬੇਲੀ ਸਭ 'ਕੱਠੇ ਤੇ ਇਕ ਮਹਿਫਲ ਲਾਉਣੀ ਆ।
ਨਾਂ ਤੇਰੇ 'ਤੇ ਮਿੱਤਰਾਂ ਨੇ ਹਰ ਬੋਲੀ ਪਾਉਣੀ ਆ॥
ਦੇਖ ਲਵਾਂਗੇ ਤਾਕਤ ਕਿਹੜੀ ਸਾਨੂੰ ਡੱਕੂਗੀ,
ਯਾਰ ਪਾਉਣਗੇ ਭੰਗੜਾ ਦੁਨੀਆਂ ਖੜ ਖੜ ਤੱਕੂਗੀ…

ਖੁੱਲ ਜਾਣੇ ਨੇ ਭੇਦ ਨੀ ਸਾਰੇ ਆਪਣੇ ਪਿਆਰਾਂ ਦੇ।
ਜਦੋਂ ਆਨੇ ਵਾਲੀ ਥਾਂ 'ਤੇ ਲੱਗੇ ਨਿਸ਼ਾਨੇ ਯਾਰਾਂ ਦੇ॥
ਇੱਟ ਵਰਗੀ ਏ ਯਾਰੀ ਸਾਡੀ ਤਾਂਹੀਓ ਪੱਕੂਗੀ,
ਯਾਰ ਪਾਉਣਗੇ ਭੰਗੜਾ ਦੁਨੀਆਂ ਖੜ ਖੜ ਤੱਕੂਗੀ…

ਪਿਆਰ ਸਾਡੇ ਨੂੰ ਲੈ ਕੇ ਤਾਂ ਸੜ ਜਾਣਾ ਲੋਕਾਂ ਨੇ।
ਪਰ ਫਿਕਰ ਕਰੀਂ ਨਾ ਜੱਟ ਨੇ ਖੁੰਡੀਆਂ ਕਰੀਆਂ ਨੋਕਾਂ ਨੇ॥
ਕਿਸਮਤ ਵੀ ਆਪਾਂ ਨੂੰ ਇਕ ਦੂਜੇ ਵੱਲ ਧੱਕੂਗੀ,
ਯਾਰ ਪਾਉਣਗੇ ਭੰਗੜਾ ਦੁਨੀਆਂ ਖੜ ਖੜ ਤੱਕੂਗੀ…

ਬੋਲੀ: ਗੱਲ ਸੁਣ ਲੰਡਨ ਦੀਏ ਕੁੜੀਏ, ਐਵੇਂ ਹੋ ਨਾ ਤੱਤੀ ਠੰਡੀ
ਨੀ ਸਾਡੀ ਵੀ ਹੈ ਮਿਡਲੈਂਡ ਵਿਚ ਗੱਡੀ ਪੂਰੀ ਝੰਡੀ
ਆਕੜ ਫਾਕੜ ਨਿਕਲ ਜਾਊ ਜਦ ਫੜ ਜੇ ਜੱਟ ਨੇ ਚੰਡੀ
ਰੂਪ ਨੇ ਢਲ ਜਾਣੈ ਜਾ ਭਰ ਭਰ ਮੁੱਠੀਆਂ ਵੰਡੀ…
ਰੂਪ ਨੇ ਰਹਿਣਾ ਨਹੀਂ…

ਹਾਂ! ਇਕੀ ਦੂਕੀ ਨੂੰ ਤਾਂ ਫੜ ਕੇ ਖੁਦ ਝਟਕਾ'ਲਾਂਗੇ।
ਜੇ ਪੰਗਾ ਪੈ ਗਿਆ ਤੱਕੜਾ ਬਾਈ ਬਲਰਾਜ ਬੁਲਾ'ਲਾਗੇ॥
ਫਨੀਅਰ ਕੋਈ ਫਨ ਨਾ ਸਾਡੇ ਮੂਹਰੇ ਚੱਕੂਗੀ,
ਯਾਰ ਪਾਉਣਗੇ ਭੰਗੜਾ ਦੁਨੀਆਂ ਖੜ ਖੜ ਤੱਕੂਗੀ…

ਗੀਤਕਾਰ: ਬਲਰਾਜ ਸਿੱਧੂ, ਯੂ. ਕੇ.
ਗਾਇਕ: ਨਿਰਮਲ ਸਿੱਧੂ
ਸੰਗੀਤਕਾਰ: ਯੂ ਐਸ ਆਰ

Saturday 1 January 2011

BALRAJ SIDHU'S FAMILY TREE

ਲੇਖਕ ਬਲਰਾਜ ਸਿੰਘ ਸਿੱਧੂ ਦੀ ਵੰਸ਼ਾਵਲੀ :-


ਰਾਵਲ ਜੈਸਲ (ਜੈਸਲਮੇਰ ਦਾ ਬਾਨੀ ਯਦੁਵੰਸ਼ੀ ਭੱਟੀ ਰਾਜਪੂਤ- ਸਮਾਂ 1168 ਈ:)
+
ਹੇਮ (ਹੇਮਹੇਲ ਜਾਂ ਭੀਮ)
+
ਜੂੰਦਰ (ਜੂੰਧਰ ਦੇ 21 ਪੁੱਤਰ ਹੋਏ, ਜਿਨ੍ਹਾਂ ਤੋਂ ਭੱਟੀਆਂ ਦੇ 21 ਗੋਤਰ ਚੱਲੇ)
+
ਬੇਟ ਰਾਓ
+
ਮੰਗਲ ਰਾਓ
+
ਆਨੰਦ ਰਾਓ
+
ਖੀਵਾ ਰਾਓ (1283 ਈ:)
+
ਸਿੱਧੂ ਰਾਓ (1314 ਈ: ਇਸ ਤੋਂ ਸਿੱਧੂ ਗੋਤ ਚੱਲਿਆ ਹੈ।)
+
ਸੁਰ (ਧਰ)
+
ਇਸ ਦੀ 5ਵੀਂ ਪੀੜੀ ਮਹਿਰਮੀਆਂ ਸਿੱਧੂ
+
ਜੈਦ ਪਰਾਣਾ
+
ਮੱਲ (ਵਕੀਲ) ਹੋਇਆ ਹੈ।
+
ਦੇਹੜ
+
ਦੁਨੀ
+
ਵਰਿਆਮ
+
ਅੱਲਾਦਿਤਾ
+
ਭਾਈ ਬਹਿਲੋ ਜੀ (1610-1700ਸੰਮਤ)
(ਬਹਿਲੋ ਨੂੰ ਪੰਚਮ ਪਾਤਸ਼ਾਹ ਨੇ "ਭਾਈ ਬਹਿਲੋ ਸਭ ਤੋਂ ਪਹਿਲੋਂ" ਆਖ ਕੇ 'ਭਾਈ' ਪਦ ਨਾਲ ਨਿਵਾਜਿਆ ਸੀ।)
(ਭਾਈ ਬਹਿਲੋ ਆਪਣੇ ਸਮੇਂ ਵਿਚ ਉੱਘੇ ਸਾਹਿਕਾਰ ਵਜੋਂ ਵੀ ਜਾਣੇ ਜਾਂਦੇ ਸਨ।)
+
ਭਾਈ ਨਾਨੂੰ ਜੀ
+
ਭਾਈ ਭਗਤਾ ਜੀ
+
ਭਾਈ ਗੁਰਦਾਸ
+
ਧਰਮ ਚੰਦ
+
ਚੰਦਰਭਾਨ
+
ਹਮੀਰ ਸਿੰਘ
+
ਸੰਗਤ ਸਿੰਘ (ਇਸ ਨੇ ਸੰਗਤ ਭਾਈਕਾ ਪਿੰਡ ਬੰਨਿਆਂ, ਜੋ ਹੁਣ ਚੱਕ ਭਾਈ ਕਾ ਅਖਵਾਉਂਦਾ ਹੈ।)
+
ਨਿਹਾਲ ਸਿੰਘ
+
ਪੰਜਾਬ ਸਿੰਘ
+
ਗੁਰਮੁੱਖ ਸਿੰਘ-------ਸਰਮੁਖ ਸਿੰਘ-------ਚੱਨਣ ਸਿੰਘ -------ਚੰਦਾ ਸਿੰਘ
............................ +
ਚਤਰ ਸਿੰਘ ਸਿੱਧੂ----------ਕੇਹਰ ਸਿੰਘ ਸਿੱਧੂ
.......................... +
...................................ਹਰਦਿੱਤ ਸਿੰਘ ਸਿੱਧੂ
......................... +
......................... ਮਾਨ ਸਿੰਘ ਸਿੱਧੂ
.........................................................+ ........................
ਜਸਵੰਤ ਸਿੰਘ ਸਿੱਧੂ--- ਬਲਦੇਵ ਸਿੰਘ ਸਿੱਧੂ--- ਸੁਰਿੰਦਰ ਸਿੰਘ ਸਿੱਧੂ----ਬਲਵਿੰਦਰ ਸਿੰਘ ਸਿੱਧੂ
........................... +
ਬਲਰਾਜ ਸਿੰਘ ਸਿੱਧੂ ------------------ਜਤਿੰਦਰਪਾਲ ਸਿੰਘ ਸਿੱਧੂ
+ .................................................
ਹਸਰਤਰਾਜ ਸਿੰਘ ਸਿੱਧੂ -----------ਤਨਵੀਰ ਸਿੰਘ ਸਿੱਧੂ